Instructions Regarding online Submission of Punjabi Additional Form.
Punjab School Education Board (PSEB) Matriculation Punjabi (Additional Subject) Special Quarterly Examination The Matriculation Punjabi (Additional Subject) Special Examination is conducted four times (quarterly) in a session which takes place in April, July, October and January respectively. Special provision has been made by the Board for this examination In order to appear for this examination, it is necessary to have matriculation pass from Punjab School Education Board or matriculation from any other state / board equal to matriculation from Punjab School Education Board (PSEB). For matriculation candidates from foreign states or any other board, along with the examination form, attestation copy, certified copy of Tenth Pass Certificate and other qualification certificate etc. and certified copy of Tenth Pass Certificate for matriculated candidates from Punjab Board etc. must be submitted. Forms are given for the first two weeks or so of applying for this exam. Roll numbers are issued on the last days of the third week and 2 days examination is conducted in the middle or end of the fourth week. For this examination the examination center board head office or S.A.S. The town is built in the district itself. The result of this test will be announced next month.
| 2022-23 ਦੀ ਪਹਿਲੀ ਤਿਮਾਹੀ ਦੀ ਪ੍ਰੀਖਿਆ ਲੈਣ ਲਈ ਮਿਤੀ | 28/04/2022 ਅਤੇ 29/04/2022 |
| ਪੰਜਾਬੀ-ਏ ਦੀ ਪ੍ਰੀਖਿਆ ਮਿਤੀ | 28/04/2022 |
| ਪੰਜਾਬੀ-ਬੀ ਦੀ ਪ੍ਰੀਖਿਆ ਮਿਤੀ | 29/04/2022 |
| ਪ੍ਰੀਖਿਆ ਫਾਰਮ ਬੋਰਡ ਦੀ ਵੈਬ ਸਾਈਟ ਤੇ ਉਪਲੱਬਧ ਹੋਣ ਦੀ ਮਿਤੀ । | 01/04/2022 |
| ਆਨ ਲਾਈਨ ਪ੍ਰੀਖਿਆ ਫਾਰਮ ਹਰ ਪੱਖੋਂ ਮੁਕੰਮਲ ਕਰਨ ਉਪਰੰਤ ਸਿੰਗਲ ਵਿੰਡੋਂ, ਮੁੱਖ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਭੇਜਣ ਦੀ ਮਿਤੀ। | 28/04/2022 |
| ਰੋਲ ਨੰਬਰ ਬੋਰਡ ਦੀ ਵੈਬ ਸਾਈਟ ਤੇ ਉਪਲੱਬਧ ਹੋਣ ਦੀ ਮਿਤੀ । | 22/04/2022 |
Instructions for filling up the Matriculation Punjabi (Additional Subject) Examination Online Examination Form: -
· ਸਭ ਤੋਂ ਪਹਿਲਾਂ ਬੋਰਡ ਦੀ ਵੈੱਬ ਸਾਈਟ pseb.ac.in ਖੋਲੀ ਜਾਵੇ।
· ਖੱਬੇ ਹੱਥ ਦਿੱਤੇ ਮੀਨੂੰ OnlineAdmission Form ਤੇ ਕਲਿੱਕ ਕੀਤਾ ਜਾਵੇ |
· Punjabi Additional ਨਾਲ ਸਬੰਧਤ ਲਿੰਕ ਤੇ ਕਲਿੱਕ ਕੀਤਾ ਜਾਵੇ।
· ਨਵਾਂ ਵੈੱਬ ਪੇਜ਼ ਖੁੱਲ ਜਾਵੇਗਾ, ਜਿਸ ਉੱਪਰ ਫਾਰਮ ਪੰਜਾਬੀ ਵਾਧੂ ਵਿਸ਼ਾ ਨਾਲ ਸਬੰਧਤ ਹਦਾਇਤਾਂ, ਪ੍ਰੈੱਸ ਨੋਟ, ਲਾਗਇੰਨ ਪੇਜ਼ ਆਦਿ ਲਿੰਕ ਦਿਖਣਗੇ।
· ਫਾਰਮ ਅਪਲਾਈ ਕਰਨ ਲਈ ਪਹਿਲਾ ਸਟੈਪ ਰਜਿਸਟਰ ਕਰਨਾਂ ਹੈ। ਚਾਹੇ ਪਹਿਲਾਂ ਬੋਰਡ ਦੀ ਪ੍ਰੀਖਿਆ ਦਿੱਤੀ ਹੈ, ਫਿਰ ਵੀ ਨਵੇਂ ਸੈਸ਼ਨ/ਬੈਚ ਵਿੱਚ ਪ੍ਰੀਖਿਆ ਦੇਣ ਲਈ ਰਜਿਸਟਰ ਕਰਨਾਂ ਲਾਜ਼ਮੀ ਹੈ। ਰਜਿਸਟਰ ਕਰਨ ਲਈ ਦਿੱਤੇ ਬਟਨ New User (Click here to register) ਤੇ ਕਲਿੱਕ ਕੀਤਾ ਜਾਵੇ ਅਤੇ ਦਿੱਤੇ ਹੋਏ ਕਾਲਮਾਂ ਵਿੱਚ ਵੇਰਵੇ ਭਰੇ ਜਾਣ। ਈ ਮੇਲ ਆਈ.ਡੀ. ਅਤੇ ਮੋਬਾਈਲ ਆਪਣਾ ਨਿੱਜੀ ਜਾਂ ਕਿਸੇ ਨਿੱਜੀ ਰਿਸ਼ਤੇਦਾਰ/ਜਾਣਕਾਰ ਦਾ ਹੀ ਭਰਿਆ ਜਾਵੇ, ਕਿਉਂਕਿ ਬੋਰਡ ਵੱਲੋਂ ਕਿਸੇ ਜਾਣਕਾਰੀ/ਸੂਚਨਾਂ ਦੇਣ-ਲੈਣ ਲਈ ਇਸ ਨੰਬਰ/ਈਮੇਲ ਰਾਹੀਂ ਹੀ ਸੰਪਰਕ ਕੀਤਾ ਜਾਣਾ ਹੈ। ਰਜਿਸਟਰ ਕਰਨ ਉਪਰੰਤ ਹੀ ਰੈਫਰੈਂਸ ਨੰ. (Reference No) ਜਾਰੀ ਹੁੰਦਾ ਹੈ, ਇਹ ਐੱਸ.ਐੱਮ.ਐੱਸ. ਅਤੇ ਈ.ਮੇਲ ਰਾਹੀਂ ਵਿੱਚ ਚਲਾ ਜਾਂਦਾ ਹੈ |
· ਰਜਿਸਟਰ ਕਰਨ ਉਪਰੰਤ ਪਹਿਲੀ ਵਾਰ ਆਟੋਮੈਟਿਕ ਲਾਗਇਨ ਹੋ ਜਾਂਦਾ ਹੈ, ਇਸ ਉਪਰੰਤ ਦਿੱਤੇ ਕਾਲਮਾਂ ਵਿੱਚ ਆਪਣੇ ਵੇਰਵੇ ਭਾਵ ਨਾਮ, ਪਿਤਾ ਦਾ ਨਾਂ, ਮਾਤਾ ਦਾ ਨਾਂ, ਰੰਗੀਨ ਫੋਟੋ, ਹਸਤਾਖਰ ਅਤੇ ਪਤਾ ਆਦਿ ਭਰੇ ਜਾਣ ਇਸ ਨੂੰ ਧਿਆਨ ਵਿੱਚ ਰੱਖਿਆ ਜਾਵੇ ਕਿ ਪੰਜਾਬੀ ਦੇ ਵੇਰਵਿਆ ਦੀ ਅੰਗਰੇਜ਼ੀ ਵਿੱਚ ਟਾਈਪ ਕਰਨ ਉਪਰੰਤ ਆਟੋਮੈਟ੍ਰਿਕ ਕੰਨਵਰਸ਼ਨ ਪ੍ਰੀਖਿਆਰਥੀ ਦੀ ਸਹਾਇਤਾ ਲਈ ਦਿੱਤੀ ਗਈ ਹੈ, ਕੰਨਵਰਜ਼ਨ ਉਪਰੰਤ ਪੰਜਾਬੀ ਦੇ ਸ਼ਬਦ-ਜੋੜ ਧਿਆਨ ਨਾਲ ਚੈੱਕ ਕਰ ਲਏ ਜਾਣ, ਜੇਕਰ ਪੰਜਾਬੀ ਵਿੱਚ ਕੰਨਵਰਜਨ ਸਹੀ ਨਹੀਂ ਹੋਈ ਤਾਂ ਇਸ ਨੂੰ ਪੰਜਾਬੀ ਵਾਲੇ ਕਾਲਮ ਨਾਲ ਲੱਗੇ ਕੀ-ਬੋਰਡ ਤੋਂ ਟਾਈਪ ਕੀਤਾ ਜਾਵੇ, ਇਸ ਤੋਂ ਬਿਨ੍ਹਾਂ ਕੋਈ ਹੋਰ ਭਾਸ਼ਾ/ਯੂਨੀਕੋਡ ਆਦਿ ਇਸ ਕਾਲਮ ਵਿੱਚ ਪੋਸਟ ਨਹੀਂ ਹੋ ਸਕੇਗਾ। ਪ੍ਰੀਖਿਆਰਥੀ ਦੇ ਵੇਰਵਿਆਂ (ਅੰਗਰੇਜ਼ੀ/ਪੰਜਾਬੀ) ਵਿੱਚ ਹੋਈ ਗਲਤੀ ਸਬੰਧੀ ਪ੍ਰੀਖਿਆਰਥੀ ਖੁਦ ਜਿੰਮੇਵਾਰ ਹੋਵੇਗਾ। ਸਾਰੇ ਵੇਰਵੇ, ਰੰਗੀਨ ਫੋਟੋ, ਹਸਤਾਖਰ ਅਤੇ ਪਤਾ ਆਦਿ ਭਰਨ ਉਪਰੰਤ ਅਪਡੇਟ ਕੀਤਾ ਜਾਵੇ ਲਾਗਊਟ ਹੋਣ ਦੀ ਸੂਰਤ ਵਿੱਚ ਹੋਮ ਪੇਜ਼ ਤੇ ਜਾ ਕੇ ਦੁਬਾਰਾ ਰੈਫਰੈਂਸ ਨੰਬਰ ਅਤੇ ਰੋਲ ਨੰਬਰ ਭਰਕੇ ਲਾਗਇਨ ਕੀਤਾ ਜਾ ਸਕਦਾ ਹੈ।
· ਵੇਰਵੇ ਭਰਕੇ ਅਪਡੇਟ ਕਰਨ ਉਪਰੰਤ ਫਾਰਮ ਡਿਸਪਲੇ/ਵਿਊ (Display/View) ਫਾਰਮੇਂਟ ਵਿਚ ਖੁੱਲ ਜਾਵੇਗਾ। ਇਸ ਵਿੱਚ ਸਾਰੇ ਵੇਰਵੇ ਇੱਕ ਵਾਰ ਫਿਰ ਵਾਚ ਲਏ ਜਾਣ, ਜੇਕਰ ਕਿਸੇ ਕਿਸਮ ਦੀ ਕੋਈ ਸੋਧ ਹੈ ਤਾਂ Edit ਬਟਨ ਤੇ ਕਲਿੱਕ ਕੀਤਾ ਜਾਵੇ ਅਤੇ ਸੋਧ ਕਰਕੇ ਅਪਡੇਟ ਕਰ ਲਿਆ ਜਾਵੇ।
· ਸੋਧ/ਅਪਡੇਸ਼ਨ ਕਰਨ ਉਪਰੰਤ ਫਾਈਨਲ ਸਬਮਿਟ ਕੀਤਾ ਜਾਵੇ। ਫਾਈਨਲ ਸਬਮਿਟ ਉਪਰੰਤ ਸਾਰੇ ਵੇਰਵੇ ਲਾਕ ਹੋ ਜਾਣਗੇ ਅਤੇ ਪ੍ਰਿੰਟ ਐਪਲੀਕੇਸ਼ਨ ਫਾਰਮ ਦਾ ਬਟਨ ਦਿਖੇਗਾ। ਇਸ ਬਟਨ ਤੇ ਕਲਿੱਕ ਕਰਕੇ ਫਾਰਮ ਪ੍ਰਿੰਟ ਕਰ ਲਿਆ ਜਾਵੇ (2 ਕਾਪੀਆ, ਇੱਕ ਬੋਰਡ ਨੂੰ ਭੇਜਣ ਲਈ ਅਤੇ ਇੱਕ ਪ੍ਰੀਖਿਆਰਥੀ ਦੇ ਨਿੱਜੀ ਰਿਕਾਰਡ ਲਈ
· ਪ੍ਰਿੰਟ ਕੀਤਾ ਫਾਰਮ ਸਕੂਲ ਤੋਂ ਤਸਦੀਕ ਕਰਵਾਉਣ ਉਪਰੰਤ ਲੋੜੀਂਦੇ ਦਸਤਾਵੇਜ਼ ਨੱਥੀ ਕਰਕੇ ਬੋਰਡ ਦੇ ਮੁੱਖ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਫੇਜ਼ 8, ਐੱਸ.ਏ.ਐੱਸ. ਨਗਰ ਵਿਖੇ ਬਣਦੀ ਫੀਸ ਦੀ ਰਸੀਦ ਕਟਵਾ ਕੇ ਫਾਰਮ ਦੇ ਨਾਲ ਜਮ੍ਹਾਂ ਕਰਵਾਇਆ ਜਾਵੇ। (ਰਸੀਦ ਦੀ ਫੋਟੋ ਕਾਪੀ ਆਪਣੇ ਰਿਕਾਰਡ ਹਿੱਤ ਰੱਖ ਲਈ ਜਾਵੇ, ਜਰੂਰਤ ਪੈਣ ਤੇ ਬੋਰਡ ਵੱਲੋਂ ਇਸ ਕਾਪੀ ਦੀ ਮੰਗ ਕੀਤੀ ਜਾ ਸਕਦੀ ਹੈ)
· ਇਸ ਪ੍ਰੀਖਿਆ ਲਈ ਐਡਮਿਟ ਕਾਰਡ ਤੀਜੇ ਹਫਤੇ ਦੌਰਾਨ ਫਾਰਮ ਉੱਪਰ ਦਰਸਾਈ ਮਿਤੀ ਤੋਂ ਬਾਅਦ ਵੈੱਬ ਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਣਗੇ | ਐਡਮਿਟ ਕਾਰਡ ਰੈਫਰੈਂਸ ਨੰ. ਜਾਂ ਪੁਰਾਣਾ ਮੈਟ੍ਰਿਕ ਪਾਸ ਦਾ ਰੋਲ ਨੰਬਰ ਜਾਂ ਪ੍ਰੀਖਿਆਰਥੀ ਦੇ ਨਾਮ ਅਤੇ ਪਿਤਾ ਦੇ ਨਾਮ ਦੇ ਪਹਿਲੇ ਤਿੰਨ ਅੱਖਰ ਭਰਕੇ ਪ੍ਰਿੰਟ ਕੀਤਾ ਜਾ ਸਕੇਗਾ।
· ਇਸ ਪ੍ਰੀਖਿਆ ਦਾ ਨਤੀਜ਼ਾ ਵੀ ਅਗਲੇ ਮਹੀਨੇ ਵਿੱਚ ਬੋਰਡ ਦੀ ਵੈੱਬ ਸਾਈਟ ਤੋਂ ਚੈੱਕ ਕੀਤਾ ਜਾ ਸਕੇਗਾ।
| Form Link | |
| Press Note | |
| Official Website |

