ਪ੍ਰਸ਼ਨ 1: ਉਦਾਸੀਨੀਕਰਨ ਕਿਰਿਆ ਤੋਂ ਕੀ ਭਾਵ ਹੈ? ਇਸ ਦੀਆਂ ਦੋ ਉਦਾਹਰਣਾਂ ਦਿਓ।
ਉੱਤਰ-ਤੇਜ਼ਾਬ ਅਤੇ ਖ਼ਾਰ ਮਿਲਾਉਣਤੇ ਇੱਕ ਦੂਜੇਨਾਲ ਕਿਰਿਆ ਕਰਕੇਪਾਣੀ, ਲੂਣ ਅਤੇ ਤਾਪਊਰਜਾ ਪੈਦਾ ਕਰਦੇ ਹਨਅਤੇ ਇੱਕ ਦੂਜੇਦੇ ਪ੍ਰਭਾਵ ਨੂੰਖਤਮ ਕਰ ਦਿੰਦੇਹਨ। ਇਸ ਕਿਰਿਆ ਨੂੰ ਉਦਾਸੀਨੀਕਰਨਕਿਰਿਆ ਕਹਿੰਦੇ ਹਨ।
ਤੇਜ਼ਾਬ + ਖ਼ਾਰ → ਲੂਣ+ ਪਾਣੀ + ਤਾਪ ਊਰਜਾ
ਉਦਾਹਰਣਾਂ- (1) NaOH + HCl → NaCl + H2O + ਤਾਪਊਰਜਾ
(2) ਬਦਹਜ਼ਮੀ ਦੀ ਸਥਿਤੀਵਿੱਚ ਸਾਡੇ ਮਿਹਦੇ ਵਿੱਚਵੱਧ ਮਾਤਰਾ ਵਿੱਚਤੇਜ਼ਾਬ (HCI) ਬਣ ਗਿਆਹੁੰਦਾ ਹੈ, ਇਸ ਲਈਅਸੀਂ ਖ਼ਾਰੀ ਪਦਾਰਥਾਂ ਦੇਬਣੇ ਐਂਟਐਸਿਡ ਦਾਉਪਯੋਗ ਕਰਦੇ ਹਾਂ ਜੋਕਿ ਸਾਡੇ ਮਿਹਦੇਵਿਚਲੇ ਪਦਾਰਥ ਨੂੰ ਉਦਾਸੀਨਕਰਕੇ ਸਾਨੂੰ ਰਾਹਤ ਪ੍ਰਦਾਨਕਰਦੇ ਹਨ।
ਪ੍ਰਸ਼ਨ 2:- ਹੇਠ ਲਿਖੇ ਯੋਗਿਕਾਂ ਦੀ ਰਚਨਾ ਦੇ ਰੇਖਾ ਚਿੱਤਰ ਬਣਾਓ :
(i) ਈਥੇਨੋਇਕ ਐਸਿਡ (ii) ਬਰੋਮੋਪੈੱਨਟੇਨ
(iii) ਬਿਊਟੇਨੋਨ (iv) ਹੈਕਸੋਨਲ
ਪ੍ਰਸ਼ਨ 3:- ਹੇਠ ਲਿਖੇ ਯੋਗਿਕਾਂ ਦਾ ਨਾਮਕਰਨ ਕਿਵੇਂ ਕਰੋਗੇ:
ਉੱਤਰ- (i) ਬਰਮਈਥੇਨ, (ii) ਮੀਥੇਨਲ, (iii) ਹੈਕਸ-1-ਆਈਨ
ਪ੍ਰਸ਼ਨ 4:- ਸਵੈਪੋਸ਼ੀ ਪੋਸ਼ਣ ਅਤੇ ਪਰਪੋਸ਼ੀ ਪੋਸ਼ਣ ਵਿੱਚ ਕੀ ਅੰਤਰ ਹੈ?
ਉੱਤਰ:- ਸਵੈਪੋਸ਼ੀ ਪੋਸ਼ਣ- ਇਸ ਵਿੱਚ ਜੀਵ ਆਪਣਾ ਭੋਜਨ ਆਪ ਅਜੈਵਿਕ ਪਦਾਰਥਾਂ ਜਿਵੇਂ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਸੂਰਜ ਦੀ ਰੌਸ਼ਣੀ ਦੀ ਮੌਜੂਦਗੀ ਵਿੱਚ ਬਣਾਉਂਦੇ ਹਨ। ਉਦਾਹਰਣ ਵਜੋਂ ਪੌਦੇ ਅਤੇ ਹਰੀ ਨੀਲੀ ਕਾਈ ਸਵੈਪੋਸ਼ੀ ਪੋਸ਼ਣ ਕਰਦੇ ਹਨ।
ਪਰਪੋਸ਼ੀ ਪੋਸ਼ਣ- ਇਸ ਵਿੱਚ ਜੀਵ ਭੋਜਨ ਲਈ ਦੂਜੇ ਜੀਵਾਂ ਜਾਂ ਪੌਦਿਆਂ ਤੇ ਨਿਰਭਰ ਕਰਦੇ ਹਨ। ਉਦਾਹਰਣ ਵਜੋਂ ਮਨੁੱਖ ਸਮੇਤ ਸਾਰੇ ਜੰਤੂ ਪਰਪੋਸ਼ੀ ਪੋਸ਼ਣ ਕਰਦੇ ਹਨ।
ਪ੍ਰਸ਼ਨ 5:- ਇੱਕ ਨਿਊਰਾਨ ਦੀ ਰਚਨਾ ਦਰਸਾਓ ਅਤੇ ਉਸਦੇ ਕਾਰਜ ਦਾ ਵਰਣਨ ਕਰੋ।
ਉੱਤਰ- ਨਿਊਰਾਨ ਨਾੜੀ ਪ੍ਰਣਾਲੀ ਦੀਰਚਨਾਤਮਕ ਅਤੇ ਕਾਰਜਾਤਮਕ ਇਕਾਈਹੈ। ਨਿਊਰਾਨ ਦੇ ਮੁੱਖਤਿੰਨ ਭਾਗ ਹਨ: ਡੈਂਡਰਾਈਟ, ਸੈੱਲ ਬਾਡੀ ਅਤੇ ਐਕਸਾਨ।
(1) ਡੈਂਡਰਾਈਟ- ਇਹ ਕਿਸੇਦੂਜੇ ਨਿਊਰਾਨ ਦੇ ਐਕਸਾਨਤੋਂ ਸੰਕੇਤ ਲੈਕੇ ਸੈੱਲ ਬਾਡੀਵੱਲ ਭੇਜਦੇ ਹਨ।
(2) ਸੈੱਲ ਬਾਡੀ- ਇਸ ਵਿੱਚ ਸੈੱਲ ਦਾਕੇਂਦਰਕ, ਮਾਈਟੋਕਾਂਡੀਆ ਅਤੇ ਹੋਰ ਨਿਕੜੇਅੰਗ ਹੁੰਦੇ ਹਨ, ਇਹ ਮੁੱਖ ਰੂਪਵਿੱਚ ਨਾੜੀ ਸੈੱਲ ਜਾਂਨਿਊਰਾਨ ਦੇ ਰੱਖ-ਰਖਾਓ ਅਤੇ ਵਾਧੇਦਾ ਕੰਮ ਕਰਦਾਹੈ।
(3) ਐਕਸਾਨ- ਇਹ ਸੈੱਲਬਾਡੀ ਤੋਂ ਸੰਕੇਤਾਂ ਨੂੰਅੱਗੇ ਵੱਲ ਲੈ ਕੇਜਾਂਦਾ ਹੈ।
ਉੱਤਰ-ਡੀ. ਐਨ. ਏ. (ਡੀਆਕਸੀਰਾਈਬੋਂ ਨਿਊਕਲਿਕ ਐਸਿਡ) ਪ੍ਰਾਣੀਦੇ ਸਰੀਰ ਦੀਬਣਤਰ ਨਿਸਚਿਤ ਕਰਦਾ ਹੈ। ਡੀ.ਐਨ. ਏ. ਦੀਨਕਲ ਬਣਨ ਨਾਲਪ੍ਰਜਾਤੀਆਂ ਦੇ ਗੁਣਅਗਲੀ ਪੀੜ੍ਹੀ ਵਿੱਚ ਜਾਂਦੇਹਨ। ਇਸ ਨਾਲ ਵਿਭਿੰਨਤਾਵਾਂ ਵੀਪੈਦਾ ਹੁੰਦੀਆਂ ਹਨ, ਜਿਸਨਾਲ ਕਿਸੇ ਪ੍ਰਜਾਤੀਦੇ ਵਿਕਾਸ ਦੀਆਂਸੰਭਾਵਨਾਵਾਂ ਵਧਦੀਆਂ ਹਨ।
ਪ੍ਰਸ਼ਨ 7:- ਸਮਜਾਤ ਅਤੇ ਸਮਰੂਪ ਅੰਗ ਉਦਾਹਰਨ ਦੇ ਕੇ ਸਮਝਾਓ।
ਉੱਤਰ-ਸਮਜਾਤ ਅੰਗ- ਵੱਖ-ਵੱਖਜੀਵਾਂ ਦੇ ਉਹਅੰਗ ਜਿੰਨ੍ਹਾਂ ਦੀਮੂਲ ਬਣਤਰ ਸਮਾਨਹੁੰਦੀ ਹੈ ਪਰਕਾਰਜ ਵੱਖ-ਵੱਖ ਹੁੰਦੇਹਨ, ਸਮਜਾਤ ਅੰਗਕਹਾਉਂਦੇ ਹਨ।
ਜਿਵੇਂ ਜਲੀਥਲੀ ਜੀਵਾਂਅਤੇ ਥਣਧਾਰੀ ਜੀਵਾਂਦੇ ਚਾਰ ਪੈਰਸਮਜਾਤ ਅੰਗ ਹਨ।
ਸਮਰੂਪਅੰਗ-ਵੱਖ-ਵੱਖ ਜੀਵਾਂਦੇ ਉਹ ਅੰਗਜਿੰਨ੍ਹਾਂ ਦੀ ਮੂਲਬਣਤਰ ਵੱਖੋ-ਵੱਖ ਹੁੰਦੀਹੈ ਪਰ ਕਾਰਜਇੱਕੋ ਜਿਹੇ ਹੁੰਦੇ ਹਨ, ਸਮਰੂਪ ਅੰਗ ਕਹਾਉਂਦੇ ਹਨ।
ਜਿਵੇਂ ਚਮਗਿੱਦੜ ਅਤੇਪੰਛੀਆਂ ਦੇ ਖੰਭਸਮਰੂਪ ਅੰਗ ਹਨ।




